ਸੇਵਕਾਈ ਲਈ ਨੈਤਿਕਤਾ
()
About this ebook
ਇਸ ਬੇਮਿਸਾਲ ਕੰਮ ਵਿੱਚ, ਡੈਗ ਹੈਅਰਡ ਮਿੱਲਜ਼ ਨੇ ਅੱਜ ਦੀ ਸੇਵਕਾਈ ਵਿੱਚ ਅਸਲ ਜੀਵਨ ਦੀਆਂ ਸਥਿਤੀਆਂ ਦੀ ਪੜਤਾਲ ਕੀਤੀ ਹੈ। ਉਹ ਵਿੱਤੀ, ਰਾਜਨੀਤੀ, ਵਿਪਰੀਤ ਲਿੰਗ ਅਤੇ ਆਪਸੀ ਸਾਵਕਾਈ ਦੇ ਸਬੰਧਾਂ ਵਰਗੇ ਅਭਿਆਸਿਕ ਮੁੱਦਿਆਂ ਨੂੰ ਸੰਬੋਧਨ ਕਰਦੇ ਹਨ।
ਤੁਹਾਡੀ ਬੁਲਾਹਟ ਦੇ ਸਿਧਾਂਤਕ ਅਭਿਆਸ ਲਈ ਇਹ ਇੱਕ ਆਮਸਮਝ ਦੀ ਗਾਈਡ, ਇਹ ਕਿਤਾਬ ਹਰੇਕ ਮਸੀਹੀ ਆਗੂ ਲਈ ਜ਼ਰੂਰੀ ਹੈ ਬਾਈਬਲ ਸਕੂਲਾਂ ਅਤੇ ਵਾਸਤੇ ਅਤੇ ਆਮ ਤੌਰ ਤੇ ਪਾਦਰੀਆਂ ਲਈ ਇਸ ਨੂੰ ਪੜਣ ਦੀ ਉੱਚ ਸਿਫਾਰਸ਼ ਕੀਤੀ ਜਾਂਦੀ ਹੈ।
Dag Heward-Mills
Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.
Related to ਸੇਵਕਾਈ ਲਈ ਨੈਤਿਕਤਾ
Related ebooks
ਵਫ਼ਾਦਾਰੀ ਅਤੇ ਬੇਵਫ਼ਾਈ Rating: 0 out of 5 stars0 ratingsਲਾਇਕੋਸ Rating: 0 out of 5 stars0 ratingsਇੱਕ ਅਯਾਲੀ ਬਣਨ ਦਾ ਕੀ ਮਤਲਬ ਹੈ Rating: 0 out of 5 stars0 ratingsਮਸਹ ਦੇ ਮਿੱਠੇ ਪ੍ਰਭਾਵ Rating: 0 out of 5 stars0 ratingsਕਲੀਸੀਆ ਦੀ ਉਨਤੀ Rating: 0 out of 5 stars0 ratingsਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ Rating: 0 out of 5 stars0 ratingsਆਦਰਸ਼ ਵਿਆਹ Rating: 0 out of 5 stars0 ratingsਉਹ ਜੋ ਅਣਜਾਨ ਹਨ Rating: 0 out of 5 stars0 ratingsਸੇਵਕਾਈ ਦੀ ਕਲਾ Rating: 0 out of 5 stars0 ratingsਉਹ ਜੋ ਖ਼ਤਰਨਾਕ ਪੁੱਤਰ ਹਨ Rating: 0 out of 5 stars0 ratingsਪਿੱਛਾ ਕਰਨ ਦੀ ਕਲਾ Rating: 0 out of 5 stars0 ratingsਕਲੀਸੀਆ ਸਥਾਪਨਾ Rating: 0 out of 5 stars0 ratingsਆਪਣੀ ਪਾਸਟਰ ਦੀ ਸੇਵਕਾਇ ਨੂੰ ਬਦਲੋ Rating: 0 out of 5 stars0 ratingsਇੱਕ ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣ ਤੋਂ ਤੁਹਾਡਾ ਕੀ ਭਾਵ ਹੈ Rating: 0 out of 5 stars0 ratingsਬਹੁਤੀਆਂ ਨੂੰ ਸੱਦਾ Rating: 0 out of 5 stars0 ratingsਕਿਉਂ ਦਸਵੰਧ ਨਾ ਦੇਣ ਵਾਲੇ ਮਸੀਹੀ ਗ਼ਰੀਬ ਬਣ ਜਾਦੇ ਹਨ ... ਅਤੇ ਕਿਵੇਂ ਦਸਵੰਧ ਦੇਣ ਵਾਲੇ ਮਸੀਹੀ ਧਨੀ ਬਣ ਜਾਦੇ ਹਨ Rating: 0 out of 5 stars0 ratingsਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ Rating: 5 out of 5 stars5/5ਮਸਹ ਨੂੰ ਫੜਨਾ Rating: 0 out of 5 stars0 ratingsਉਨ੍ਹਾਂ ਨੂੰ ਦੱਸੋ Rating: 5 out of 5 stars5/5ਜਿਹਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ: ਅਤੇ ਜਿਹਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ। Rating: 0 out of 5 stars0 ratingsਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (II) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ Rating: 0 out of 5 stars0 ratingsਗੁਆਉਣਾਦੁੱਖਤਿਆਗਅਤੇ ਮੌਤ Rating: 0 out of 5 stars0 ratingsਕ੍ਰੋਧ (In Punjabi) Rating: 5 out of 5 stars5/5ਉਹ ਜੋ ਤੁਹਾਡੇ ਤੇ ਦੋਸ਼ ਲਗਾਉਂਦੇ ਹਨ Rating: 0 out of 5 stars0 ratingsਮਾਨਵ ਧਰਮ (In Punjabi) Rating: 0 out of 5 stars0 ratingsਆਤਮਾ ਸਾਕ੍ਸ਼ਾਤ੍ਕਾਰ (In Punjabi) Rating: 0 out of 5 stars0 ratingsਖੁਸ਼ੀਆਂ ਦੀ ਕੁੰਜੀ : ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਹੱਲ Rating: 0 out of 5 stars0 ratingsਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ। - ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ (Punjabi03_India) Rating: 0 out of 5 stars0 ratingsਅਯਾਲੀਦੀਕਲਾ Rating: 0 out of 5 stars0 ratingsਸਾਡੇ ਪ੍ਰਭੂ ਜੋ ਪਰਮੇਸ਼ੁਰ ਦੀ ਧਾਰਮਿਕਤਾ ਬਣਿਆ (I) - ਪਰਮੇਸ਼ੁਰ ਦੀ ਧਾਰਮਿਕਤਾ ਜੋ ਰੋਮੀਆਂ ਵਿੱਚ ਪ੍ਰਗਟ ਹੋਈ Rating: 0 out of 5 stars0 ratings
Reviews for ਸੇਵਕਾਈ ਲਈ ਨੈਤਿਕਤਾ
0 ratings0 reviews
Book preview
ਸੇਵਕਾਈ ਲਈ ਨੈਤਿਕਤਾ - Dag Heward-Mills
ਵਿਸ਼ਾ ਸੂਚੀ
ਨੈਤਿਕਤਾ ਕਿਉਂ
ਮੁਖਿਆ ਵਾਸਤੇ ਨੈਤਿਕਤਾ
ਸਹਿਯੋਗੀ ਵਾਸਤੇ ਨੈਤਿਕਤਾ
ਅਸਤੀਫੇ ਅਤੇ ਰਵਾਨਗੀਆਂ ਵਾਸਤੇ ਨੈਤਿਕਤਾ
ਕਲੀਸਿਆਈ ਸਭਾ ਵਾਸਤੇ ਨੈਤਿਕਤਾ
ਕਲੀਸਿਆ ਦੇ ਦੂਸਰੇ ਸਾਥੀਆਂ ਨਾਲ ਵਾਰਤਾਲਾਪ ਵਾਸਤੇ ਨੈਤਿਕਤਾ
ਵਿਰੋਧੀ ਲਿੰਗ ਦੇ ਨਾਲ ਸਬੰਧ ਵਾਸਤੇ ਨੈਤਿਕਤਾ
ਬਾਹਰੀ ਸੇਵਕਾਂ ਦੇ ਨਾਲ ਸਬੰਧ ਵਾਸਤੇ ਨੈਤਿਕਤਾ
ਮਹਿਮਾਨ ਸੇਵਕਾਂ ਦੀ ਸਾਂਭ ਸੰਭਾਲ ਵਾਸਤੇ ਨੈਤਿਕਤਾ
ਯਾਤਰੀ ਸੇਵਕਾਂ ਵਾਸਤੇ ਨੈਤਿਕਤਾ
ਵਿੱਤੀ ਨੈਤਿਕਤਾ
ਵਰਦਾਨਾਂ ਨੂੰ ਹਾਸਿਲ ਕਰਨ ਵਾਸਤੇ ਨੈਤਿਕਤਾ
ਗੁਪਤਤਾ ਦੀ ਨੈਤਿਕਤਾ
ਜਨਤਕ ਰੂਪ ਵਾਸਤੇ ਨੈਤਿਕਤਾ
ਬਾਹਰ ਵਾਲਿਆਂ ਦੀ ਸਾਂਭ ਸੰਭਾਲ ਵਾਸਤੇ ਨੈਤਿਕਤਾ
ਅਧਿਆਏ 1
ਨੈਤਿਕਤਾ ਕਿਉਂ?
...... ਤਾਂ ਫੇਰ ਜੇ ਮੈਂ ਤੁਹਾਡੇ ਵੱਲ ਛੇਤੀ ਨਾ ਵੀ ਆ ਸਕਿਆ, ਤੁਸੀ ਉਹਨਾਂ ਗੱਲਾਂ ਬਾਰੇ ਜਾਣ ਲਵੋ ਜਿਹੜੀਆਂ ਪ੍ਰਮੇਸ਼ਵਰ ਦੇ ਪਰਿਵਾਰ ਵਿੱਚ ਲੋਕਾਂ ਲਈ ਕਰਨੀਆਂ ਜਰੂਰੀ ਹਨ......
1 ਤਿਮੋਥੀਉਸ 3:15
ਸੇਵਕ ਬਹੁਤ ਦਬਾਅ ਹੇਠ ਹਨ। ਪੈਸੇ ਦੇ ਦਬਾਅ, ਪਰਿਵਾਰ ਦੇ ਦਬਾਅ ਅਤੇ ਮਨੁੱਖੀ ਆਸਾਂ ਦੇ ਦਬਾਅ ਦੀ ਸੇਵਕਾਈ ਦੀਆਂ ਬਹੁਤ ਸਾਰੀਆਂ ਮੰਗਾਂ ਹਨ। ਪ੍ਰਭੂ ਦੇ ਕੰਮ ਵਿੱਚ ਇਹ ਦਬਾਅ ਅਕਸਰ ਪਾਦਰੀਆਂ ਦੇ ਗਲਤ ਵਿਵਹਾਰ ਦੇ ਕਾਰਨ ਹੁੰਦੇ ਹਨ।
ਸੇਵਕਾਈ ਵਿੱਚ, ਗਲਤ ਵਿਵਹਾਰ ਸਾਡੀ ਸੇਵਕਾਈ ਵਿੱਚ ਜੋ ਕੁਝ ਅਸੀ ਸੇਵਾ ਅੰਦਰ ਹੱਕ ਰੱਖਦੇ ਹਾਂ ਉਸਨੂੰ ਬਦਕਿਸਮਤੀ ਨਾਲ ਗਲਤ ਪ੍ਰਸਤੁਤ ਕਰ ਸਕਦਾ ਹੈ। ਮਸੀਹੀ ਧਰਮ ਦੇ ਇਤਿਹਾਸ ਵਿੱਚ ਕਿਸੇ ਵੀ ਸਮੇਂ ਪਾਦਰੀਆਂ ਦੇ ਚਾਲ ਚਲਣ ਅਤੇ ਜੀਵਨ ਸ਼ੈਲੀ ਅਜਿਹੀ ਪੜਤਾਲ ਅਧੀਨ ਆਉਂਦੀ ਹੈ। ਸਾਨੂੰ, ਜਿਸ ਨੂੰ ਇਸ ਸੇਵਕਾਈ ਵਿੱਚ ਬੁਲਾਇਆ ਜਾਂਦਾ ਹੈ, ਉਸ ਨੂੰ ਕੁਝ ਮਾਪਦੰਡ ਬਣਾਏ ਰੱਖਣ ਲਈ ਲੜਨਾ ਪੈਂਦਾ ਹੈ। ਸੰਸਾਰ ਸਾਨੂੰ ਵੇਖ ਰਿਹਾ ਹੈ, ਉਹ ਕੁਝ ਗਲਤ ਲੱਭਣ ਦੀ ਉਮੀਦ ਰੱਖ ਰਿਹਾ ਹੈ ਤਾਂ ਜੋ ਉਹ ਸਾਨੂੰ ਸਤਾ ਸਕਣ। ਇਸੇ ਲਈ ਪੌਲੁਸ ਨੇ ਕਿਹਾ ਕਿ ਅਵਿਸ਼ਵਾਸੀ ਲੋਕਾਂ ਦੇ ਨਾਲ ਵੀ ਸੇਵਕਾਂ ਦੀ ਇੱਕ ਚੰਗੀ ਰਿਪੋਰਟ ਹੋਣੀ ਚਾਹੀਦੀ ਹੈ।
ਇਸਤੋਂ ਇਲਾਵਾ, ਉਸ ਕੋਲ ਉਨ੍ਹਾਂ ਦੀ ਇੱਕ ਚੰਗੀ ਰਿਪੋਰਟ ਹੋਣੀ ਚਾਹੀਦੀ ਹੈ ਜੋ ਕਿ ਬਿਨਾਂ, ਤਾਂ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਉਸ ਦੇ ਫੰਦੇ ਵਿੱਚ ਫਸਿਆ ਜਾਂਦਾ ਹੈ।
1 ਤਿਮੋਥੀਉਸ 3:7
ਜਦੋਂ ਪਰਮੇਸ਼ਵਰ ਇੱਕ ਆਦਮੀ ਨੂੰ ਬੁਲਾਉਂਦਾ ਹੈ, ਉਹ ਉਸਨੂੰ ਪਹਿਲਾਂ ਉਸਦਾ ਪਾਲਣ ਕਰਨ ਲਈ ਕਹਿੰਦਾ ਹੈ, ਅਤੇ ਫੇਰ ਉਸਨੂੰ ਸਿੱਖਣ ਵਾਸਤੇ। ਅਸੀ ਕਦੇ ਵੀ ਸਿੱਖਣਾ ਨਹੀਂ ਛੱਡਾਂਗੇ। ਸੇਵਕਾਈ ਲਗਾਤਾਰ ਸਿੱਖਿਆ ਦੀ ਇੱਕ ਲੰਮੀ ਸੜਕ ਹੈ। ਪੌਲੁਸ ਨੇ ਜਿਸ ਇੱਕ ਚੀਜ ਬਾਰੇ ਸਾਨੂੰ ਨਿਰਦੇਸ਼ ਦਿੱਤਾ ਸੀ ਉਹ ਉਸ ਦੀ ਜ਼ਿੰਦਗੀ ਬਾਰੇ ਸੀ। ਦੂਜੇ ਸ਼ਬਦਾਂ ਵਿੱਚ, ਸਾਨੂੰ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਸੇਵਕ ਦੇ ਰੂਪ ਵਿੱਚ ਉਸਦੇ ਵਿਵਹਾਰ ਨੂੰ ਪ੍ਰਭਾਵਤ ਕਰਦੇ ਹਨ।
......ਪਰ ਤੂੰ ਮੇਰੀ ਸਿੱਖਿਆ ਨੂੰ ਪੂਰੀ ਤਰ੍ਹਾਂ ਜਾਣਦਾ ਹੈ, ਜੀਵਨ ਦੇ ਤਰੀਕੇ.....
2 ਤਿਮੋਥੀਉਸ 3:10
ਸੋ ਸੇਵਕਾਈ ਵਾਲੀ ਨੈਤਿਕਤਾ ਕੀ ਹੈ? ਇਹ ਉਹ ਮਿਆਰ, ਸਿਧਾਂਤ ਅਤੇ ਵਿਆਪਕ ਦਿਸ਼ਾ ਨਿਰਦੇਸ਼ ਹਨ ਜੋ ਸਾਨੂੰ ਸੇਵਕਾਈ ਵਿੱਚ ਜ਼ਰੂਰ ਦੇਖਣੇ ਚਾਹੀਦੇ ਹਨ। ਨੈਤਿਕ ਕਾਰਜ ਪ੍ਰਣਾਲੀਆਂ ਉਪਯੋਗੀ, ਵਧੀਆ, ਮਾਣਯੋਗ, ਸਦਾਚਾਰੀ, ਕਾਨੂੰਨੀ, ਨਿਸ਼ਕਪਟ, ਅਤੇ ਪੂਰਨਤਾ ਨਾਲ ਭਰਪੂਰ ਹਨ।
ਦੂਜੇ ਪਾਸੇ ਅਨੈਤਿਕ ਵਤੀਰੇ, ਉਹ ਹੈ ਜੋ ਅਸ਼ਲੀਲ, ਅਨੁਚਿਤ, ਅਣਉਚਿਤ, ਬੇਇੱਜ਼ਤ, ਨਮੋਸ਼ੀ, ਬੇਈਮਾਨ ਅਤੇ ਸ਼ਾਇਦ ਕੁਚਲੇ ਹੋਏ ਵੀ ਹਨ।
ਨੈਤਿਕਤਾ ਕੀ ਨਹੀਂ ਹੈ
ਨੈਤਿਕ ਦਿਸ਼ਾ ਨਿਰਦੇਸ਼ ਅਸਲ ਨਿਯਮ ਨਹੀਂ ਹਨ। ਉਹ ਪ੍ਰਮੇਸ਼ਵਰ ਦੀ ਬਿਵਸਥਾ ਨਹੀਂ ਹਨ। ਨੈਤਿਕਤਾ ਪੋਥੀਆਂ ਨਹੀਂ ਹਨ ਅਤੇ ਤੁਸੀ ਦੇਖੋਗੇ ਕਿ ਸੇਵਕਾਈ ਦੇ ਵੱਖ ਵੱਖ ਮੌਕਿਆਂ ਤੇ ਉਨ੍ਹਾਂ ਵਿੱਚੋਂ ਕੁਝ ਗੈਰ ਅਭਿਆਸਕ ਵੀ ਬਣ ਗਏ। ਭਾਂਵੇਂ, ਉਹ ਆਮ ਤੌਰ ਤੇ ਸੇਵਕਾਈ ਕਰਨ ਲਈ ਮਦਦਗਾਰ ਦਿਸ਼ਾ ਨਿਰਦੇਸ਼ ਹੁੰਦੇ ਹਨ। ਇਨ੍ਹਾਂ ਨੈਤਿਕ ਸਿਧਾਂਤਾਂ ਵਿੱਚੋਂ ਕੁਝ ਨਾਲ ਜੀਉਣਾ ਜ਼ਰੂਰੀ ਨਹੀਂ ਕਿ ਪਾਪ ਹੈ। ਇਹ ਉਹ ਵਿਚਾਰ ਹਨ ਜੋ ਸੇਵਾ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹਨ। ਮੈਂ ਇਹ ਬਾਈਬਲ ਵਿੱਚੋਂ ਦਿਸ਼ਾ ਨਿਰਦੇਸ਼ ਸੇਵਕਾਂ ਦੇ ਰਹਿਣ ਅਤੇ ਸਿਆਣਪ ਨਾਲ ਸੇਵਾ ਦੇ ਕੰਮ ਕਰਨ ਮਦਦ ਕਰਨ ਲਈ ਪੇਸ਼ ਕਰ ਰਿਹਾਂ ਹਾਂ।
ਇਹ ਮੇਰੀ ਪ੍ਰਾਥਨਾਂ ਹੈ ਕਿ ਤੁਸੀ ਇਨ੍ਹਾਂ ਪੰਨਿਆਂ ਦੇ ਅੰਦਰ ਲੱਭੋਗੇ, ਜੋ ਕਿ ਧਾਰਮਿਕਤਾ ਦੀ ਸਿੱਖਿਆ ਲਈ ਲਾਹੇਵੰਦ ਹੈ, ਜੋ ਤੁਸੀ, ਪ੍ਰਮੇਸ਼ਵਰ ਦੇ ਜਨ, ਸੰਪੂਰਨ ਹੋ ਸਕੋ, ਸਾਰੇ ਚੰਗੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਵੋ। 2 ਤਿਮੋਥੀਉਸ 3:17
ਅਧਿਆਏ 2
ਮੁਖਿਆ ਵਾਸਤੇ ਨੈਤਿਕਤਾ
ਇੱਕ ਬਦੀ ਹੈ ਜਿਹੜੀ ਮੈਂ ਸੂਰਜ ਦੇ ਹੇਠਾਂ ਪਾਈ ਹੈ, ਜੋ ਹਾਕਮ ਤੋਂ ਹੁੰਦੀ ਹੈ।
ਉਪਦੇਸ਼ਕ ਦੀ ਪੋਥੀ 10:5
ਕਿਸੇ ਵੀ ਚਰਚ ਅੰਦਰ, ਸਿਰਫ ਇੱਕ ਵਿਅਕਤੀ ਹੀ ਮੁਖੀ ਜਾਂ ਸੀਨੀਅਰ ਸੇਵਕ ਹੋ ਸਕਦਾ ਹੈ। ਚੰਗੀਆਂ ਚੀਜ਼ਾਂ ਮੁੱਖ ਵਿਅਕਤੀ ਤੋਂ ਆ ਸਕਦੀਆਂ ਹਨ, ਪਰ ਗਲਤੀਆਂ ਵੀ ਉੱਸੇ ਪੱਧਰ ਤੋਂ ਆ ਸਕਦੀਆਂ ਹਨ।
ਮੁੱਖ ਵਿਅਕਤੀ ਚਰਚ ਦਾ ਦੂਰਦਰਸ਼ੀ ਹੈ। ਬਹੁਤ ਸਾਰਾ ਫਲ ਲਿਉਣ ਲਈ, ਮੁੱਖ ਵਿਅਕਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਹ ਇਕੱਲੇ ਕੰਮ ਨਹੀਂ ਕਰ ਸਕਦਾ। ਉਸ ਨੂੰ ਲੋਕਾਂ ਦੀ ਇੱਕ ਟੀਮ ਨਾਲ ਕੰਮ ਕਰਨਾ ਪਵੇਗਾ। ਇਹ ਇਸ ਟੀਮ ਦੀ ਹੋਂਦ ਕਰਕੇ ਹੈ ਜੋ ਉਸ ਨੂੰ ਮੁੱਖ ਬਣਾ ਦਿੰਦੀ ਹੈ।
ਇੱਕ ਮੁਖੀ ਹੋਣ ਦੀ ਕਲਾ, ਇੱਕ ਟੀਮ ਦੀ ਅਗਵਾਈ ਕਰਨ ਦੀ ਕਲਾ ਹੈ। ਇੱਕ ਪ੍ਰਭਾਵਸ਼ਾਲੀ ਟੀਮ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਚਲਾਉਣ ਲਈ ਵਧੀਆ ਢੰਗ ਨਾਲ ਕੰਮ ਕਰਨ ਲਈ, ਮੁੱਖ ਵਿਅਤਕੀ ਨੂੰ ਸਹਿਯੋਗੀ ਅਤੇ ਜੂਨੀਅਰ ਸੇਵਕਾਂ ਦੇ ਨਾਲ ਨਜ਼ਦੀਕੀ ਤੌਰ ਤੇ ਕੰਮ ਕਰਨ ਲਈ ਸਬੰਧ ਸਥਾਪਿਤ ਕਰਨੇ ਚਾਹੀਦੇ ਹਨ। ਦੂਜਿਆਂ ਨਾਲ ਸੇਵਾ ਦੇ ਬੋਝ ਨੂੰ ਸਾਂਝਾ ਕਰੋ ਅਤੇ ਤੁਸੀ ਇੱਕ ਵੱਡਾ ਅਤੇ ਵਧੇਰੇ ਲਾਭਕਾਰੀ ਵਿਅਕਤੀ ਬਣ ਜਾਵੋਗੇ।
ਕਾਮਯਾਬ ਮੁਖੀ ਹੋਣ ਦੇ ਨਾਤੇ ਤੁਹਾਡੀਆਂ ਮਹਾਨ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਤੁਹਾਨੂੰ ਲੋਕਾਂ ਤੇ ਵਿਸ਼ਵਾਸ ਕਰਨਾ ਸ਼ਾਮਲ ਹੁੰਦਾ ਹੈ। ਚਰਚ